Punjab

*ਹਿਮਾਚਲ ‘ਚ ਆਮ ਆਦਮੀ ਪਾਰਟੀ ਦੀ ਰਾਹ ਆਸਾਨ ਨਹੀਂ ਹੈ*

 

Harinder singh gill

ਪੰਜਾਬ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ (ਆਪ) ਗੁਆਂਢੀ ਸੂਬੇ ਹਿਮਾਚਲ ਵਿੱਚ ਵੀ ਇਸੇ ਤਰ੍ਹਾਂ ਦੇ ਕਰਿਸ਼ਮੇ ਦੀ ਆਸ ਨਾਲ ਤਿਆਰੀ ਕਰ ਰਹੀ ਹੈ। ਪਹਾੜੀ ਰਾਜ ਦੇ ਸਮੀਕਰਨ ਸਪੱਸ਼ਟ ਕਰਦੇ ਹਨ ਕਿ ਪਾਰਟੀ ਦੇ ਸਾਹਮਣੇ ‘ਪਹਾੜ’ ਵਰਗੀ ਚੁਣੌਤੀ ਅਜੇ ਵੀ ਖੜ੍ਹੀ ਹੈ। ਅਜਿਹੇ ‘ਚ ਜਥੇਬੰਦਕ ਢਾਂਚਾ ਬਣਾਉਣਾ ‘ਆਪ’ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਹੈ। ਇਸ ਦੇ ਨਾਲ ਹੀ ਹਿਮਾਚਲ ਦੇ ਲੋਕ ਇਸ ਤੋਂ ਪਹਿਲਾਂ ਨੌਂ ਸਿਆਸੀ ਪਾਰਟੀਆਂ ਨੂੰ ਤੀਜੇ ਬਦਲ ਵਜੋਂ ਨਕਾਰ ਚੁੱਕੇ ਹਨ।ਜੇਕਰ ਹਜੇ ਪਾਰਟੀ ਦਾ ਜਨਧਾਰ ਇੰਨਾ ਮਹਿ ਹੈ ਫੇਰ ਵੀ ਇੰਨੁ ਕਮ ਆਕਣਾ ਭੁਲ ਹੋਇਹੀ। ਫੇਰ ਵੀ ਆਪ ਪਾਰਟੀ ਦੇ ਮਣਸੂਬੇ ਬਹੁਤ ਉਚਹੇ ਨੇ।

ਹਿਮਾਚਲ ‘ਚ ਰਾਹ ਆਸਾਨ ਨਹੀਂ ਹੈ, ਹਿਮਾਚਲ ‘ਚ 2019 ‘ਚ ਲੋਕ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਸਾਰੀਆਂ ਚਾਰ ਸੀਟਾਂ ‘ਤੇ ਚੋਣ ਲੜ ਕੇ ਸਿਰਫ 2.06 ਫੀਸਦੀ ਵੋਟਾਂ ਮਿਲੀਆਂ ਸਨ। ਇਸ ਦੇ ਨਾਲ ਹੀ ਪਿਛਲੇ ਸਾਲ ਸੋਲਨ ਨਗਰ ਨਿਗਮ ਚੋਣਾਂ ‘ਚ ‘ਆਪ’ ਨੇ ਸਾਰੇ ਵਾਰਡਾਂ ਤੋਂ ਉਮੀਦਵਾਰ ਉਤਾਰ ਕੇ ਚੋਣ ਮੈਦਾਨ ‘ਚ ਉਤਰੇ ਸਨ। ਇੱਥੇ ਵੀ ‘ਆਪ’ ਨੂੰ 2 ਫੀਸਦੀ ਤੋਂ ਘੱਟ ਵੋਟਾਂ ਮਿਲ ਸਕੀਆਂ। ਇਸ ਦੇ ਨਾਲ ਹੀ 52 ਲੱਖ ਤੋਂ ਵੱਧ ਵੋਟਰਾਂ ਵਾਲੇ ਹਿਮਾਚਲ ਵਿੱਚ ਆਮ ਆਦਮੀ ਪਾਰਟੀ ਦੇ ਹੁਣ ਤੱਕ ਸਿਰਫ਼ 2.25 ਲੱਖ ਮੈਂਬਰ ਹਨ। ਪਾਰਟੀ ਹੁਣ ਤੱਕ ਮੈਂਬਰਸ਼ਿਪ ਦੇ ਰੂਪ ਵਿੱਚ ਹਿਮਾਚਲ ਦੇ ਲੋਕਾਂ ਦਾ ਵਿਆਪਕ ਸਮਰਥਨ ਹਾਸਲ ਕਰਨ ਵਿੱਚ ਅਸਫਲ ਰਹੀ ਹੈ। ਹੁਣ ਪੰਜਾਬ ਦੀ ਜਿੱਤ ਤੋਂ ਬਾਅਦ ਇਸ ਵਿਚ ਤੇਜ਼ੀ ਆ ਸਕਦੀ ਹੈ। ਆਪ ਦੇ ਵਰਕਰਾਂ ਦਾ ਕਹਿਣਾ ਹੈ ਕਿ ਜਿਵੇਂ ਪੰਜਾਬ ਚ ਸਾਰੇ ਲੋਕੀ ਹੈਰਾਨ ਨੇ ਉਸੇ ਤਰ੍ਹਾਂ ਹਿਮਾਚਲ ਵੀ ਹੈਰਾਨ ਹੋਵੇਗਾ।

ਇਸੇ ਦੌਰਾਨ ਸਿਆਸੀ ਹਲਕਿਆਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਚੇਲਿਆ ਹੈ ਕਿ ਆਪ ਪਾਰਟੀ ਕਿੰਗ ਮੇਕਰ ਦੀ ਭੂਮਿਕਾ ਜਰੂਰ ਅਦਾ ਕਰੇਗੀ।

Related Articles

Leave a Reply

Your email address will not be published. Required fields are marked *

Back to top button