MohaliChandigarh

*ਕੱਬਡੀ ਮੈਚ ਵਿਚ ਹੋਇਆ ਖੂਨ ਖਰਾਬਾ।*

Meenakshi Sood Tct
ਕੱਬਡੀ ਮੈਚ ਵਿਚ ਹੋਇਆ ਖੂਨ ਖਰਾਬਾ।

ਜਲੰਧਰ ਦੇ ਨਕੋਦਰ ਨੇੜਲੇ ਇਕ ਪਿੰਡ ਵਿਚ ਬੀਤੇ ਦਿਨੀਂ ਕਬੱਡੀ ਟੂਰਨਾਮੈਂਟ ਦੇ ਦੌਰਾਨ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਪੂਰੇ ਪੰਜਾਬ ਵਿਚ ਖੇਡ ਕਬੱਡੀ ਵਿਵਾਦਾਂ ਵਿਚ ਘਿਰ ਗਈ ਸੀ ਪਰ ਹੁਣ ਉਸ ਤੋਂ ਬਾਅਦ ਅੱਜ ਇੱਕ ਹੋਰ ਕਬੱਡੀ ਟੂਰਨਾਮੈਂਟ ਵਿਖੇ ਗੋਲੀ ਕਾਂਡ ਸਾਹਮਣੇ ਆਇਆ ਹੈ!
ਹਜੇ ਏ ਮਾਮਲਾ ਠੰਡਾ ਨੀ ਸੀ ਹੋਇਆ ਕੇ ਹੁਣ ਗੋਲੀਕਾਂਡ ਦਾ ਨਵਾਂ ਮਾਮਲਾ ਮੋਗਾ ਦੇ ਪਿੰਡ ਮਾੜੀ ਮੁਸਤਫਾ ਵਿਚ ਸਾਹਮਣੇ ਆਇਆ ਹੈ! ਜਿੱਥੇ ਕਬੱਡੀ ਟੂਰਨਾਮੈਂਟ ਦੇ ਦੌਰਾਨ ਦੋ ਨੌਜਵਾਨਾਂ ਨੇ ਆ ਕੇ ਫਾਇਰਿੰਗ ਕੀਤੀ ਅਤੇ ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ ਹੈ। ਇਸ ਤੋਂ ਬਾਅਦ ਸਾਰਾ ਇਲਾਕਾ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ।ਮੀਡਿਆ ਚ ਆਈਆਂ ਰਿਪੋਟਾ ਅਨੁਸਾਰ ਇਹ ਕੋਈ ਆਪਸੀ ਰੰਜਿਸ ਦਾ ਮਾਮਲਾ ਜਾਪਦਾ ਏ ਪਰ ਲੋਗਾਂ ਨੇ ਇਸ ਬਾਰੇ ਕੁੱਜ ਵੀ ਬੋਲਣ ਤੋਂ ਇਨਕਾਰ ਕਰ ਦਿਤਾ।
ਪੁਲਿਸ ਨੇ ਧਾਰਾ 307 ਦੇ ਤੇਹਤ ਮਾਮਲਾ ਫਰਜ ਕੀਤਾ ਏ ਤੇ ਜਾਂਚ ਜਾਰੀ ਏ।

Related Articles

Leave a Reply

Your email address will not be published. Required fields are marked *

Back to top button