*ਬਾਦਲ ਬਦਲ ਗਏ, ਚੰਨੀ ਚਲੇ ਗਏ, ਭਗਵੰਤ ਬਣ ਗਏ ਸੰਤ, ਜੋ ਵੇਖਦੇ ਸੀ ਲੋਕਾਂ ਦੇ ਦੁੱਖੜੇ, ਚਲੇ ਗਏ ਉਹ ਸੰਤ।*
ਖਰੜ-ਲਾਂਡਰਾ ਨੇਸ਼ਨਲ ਹਾਈਵੇ 'ਤੇ ਸੀਵਰੇਜ ਦੀ ਮਾਰਾਮਾਰੀ: ਮੌਤ ਦੇ ਮੂੰਹ 'ਚ ਰਾਹਗੀਰ
ਬਾਦਲ ਬਦਲ ਗਏ, ਚੰਨੀ ਚਲੇ ਗਏ, ਭਗਵੰਤ ਬਣ ਗਏ ਸੰਤ,
ਜੋ ਵੇਖਦੇ ਸਨ ਲੋਕਾਂ ਦੇ ਦੁੱਖੜੇ, ਚਲੇ ਗਏ ਉਹ ਸੰਤ।
**ਖਰੜ-ਲਾਂਡਰਾ ਨੇਸ਼ਨਲ ਹਾਈਵੇ ‘ਤੇ ਸੀਵਰੇਜ ਦੀ ਮਾਰਾਮਾਰੀ: ਮੌਤ ਦੇ ਮੂੰਹ ‘ਚ ਰਾਹਗੀਰ**
ਖਰੜ-ਲਾਂਡਰਾ ਨੇਸ਼ਨਲ ਹਾਈਵੇ ਰੋਡ ਦੋਵੇਂ ਪਾਸਿਆਂ ‘ਤੇ ਸੀਵਰੇਜ ਦੀ ਲਾਈਨ ਬਿਛੀ ਹੋਈ ਹੈ, ਪਰ ਇਹ ਲਾਈਨ ਹਰ 10-15 ਮੀਟਰ ‘ਤੇ ਟੁੱਟੀ ਹੋਈ ਹੈ। ਇਹ ਸੀਵਰੇਜ ਲਾਈਨ ਇੰਨੀ ਗਹਿਰੀ ਹੈ ਕਿ ਇੱਥੇ ਦੋਪਹੀਆ ਵਾਹਨ ਜਾਂ ਛੋਟੀਆਂ ਕਾਰਾਂ ਦੀ ਗੱਲ ਛੱਡੀਏ, ਕੋਈ ਵੱਡਾ ਟਰੱਕ ਵੀ ਜੇ ਕਰ ਥੋੜ੍ਹਾ ਜਿਹਾ ਅਨਿਯੰਤਰਿਤ ਹੋ ਜਾਏ ਤਾਂ ਉਹ ਕਿਸੇ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ।
ਦੋ ਦਿਨ ਪਹਿਲਾਂ ਹੀ ਇੱਥੇ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਟੈਂਕਰ ਸੜਕ ‘ਤੇ ਉਲਟ ਗਿਆ ਅਤੇ ਟ੍ਰੈਫਿਕ ਕਈ ਘੰਟਿਆਂ ਤੱਕ ਬੰਦ ਰਹੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਰੋਡ ਦੇ ਦੋਵੇਂ ਪਾਸਿਆਂ ਸੈਂਕੜੇ ਰਿਹਾਇਸ਼ੀ ਫਲੈਟ, ਕਾਲਜ ਅਤੇ ਹਸਪਤਾਲ ਬਣੇ ਹੋਏ ਹਨ। ਲੋਕਾਂ ਦੀ ਸਭ ਤੋਂ ਜਿਆਦਾ ਭੀੜ ਇਸ ਇਲਾਕੇ ‘ਚ ਹੈ, ਪਰ ਸਰਕਾਰ ਇਸ ਮਾਮਲੇ ‘ਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੀ।
ਇੰਨੀ ਬਦਬੂ ਅਤੇ ਗੰਦਾ ਪਾਣੀ ਵਹਿੰਦਾ ਹੈ ਕਿ ਜੇ ਕੋਈ ਛੋਟਾ ਬੱਚਾ ਜਾਂ ਬਜ਼ੁਰਗ ਦਾ ਜਰਾ ਜਿਹਾ ਪੈਰ ਫਿਸਲ ਜਾਏ ਤਾਂ ਉਹ ਜਿਉਂਦਾ ਬਾਹਰ ਨਹੀਂ ਨਿਕਲ ਸਕਦਾ। ਕੀ ਪੰਜਾਬ ਸਰਕਾਰ ਇਸ ‘ਤੇ ਕੋਈ ਧਿਆਨ ਦੇਵੇਗੀ? ਸ਼ਾਇਦ ਕਦੇ ਨਹੀਂ। ਅਤੇ ਨਗਰ ਪਰਿਸ਼ਦ ਖਰੜ ਦੀ ਤਾਂ ਗੱਲ ਹੀ ਕੀ ਕਰੀਏ?
ਸਾਡੀ ਸਰਕਾਰ ਅਤੇ ਸੰਬੰਧਤ ਅਧਿਕਾਰੀਆਂ ਨੂੰ ਇਸ ਗੰਭੀਰ ਮੁੱਦੇ ‘ਤੇ ਜਲਦੀ ਤੋਂ ਜਲਦੀ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ।